#satindersartaaj #khushbandeyanu #liberation Presenting the Punjabi Song “Khush Bandeya Nu" from An Audio EP ”ਖ਼ੁਦ-ਮੁਖਤਾਰੀ Liberation” by Satinder Sartaaj. Enjoy and stay connected with us and Subscribe to our channel 👉https://www.youtube.com/@Satinder-Sartaaj Khush Bandeya Nu ⭐️ Credits ⭐️ ➟ Song: Khush Bandeya Nu ➟ Singer/Lyrics & Composer: Satinder Sartaaj ➟ Music: Black Virus ➟ Project By: Harmandeep Singh ➟ Mix/Master: Sameer Charegaonkar ➟ Youtube Management: Pixilar Studios ➟ Video By: Pixilar Studios Team ਖ਼ੁਸ਼ ਬੰਦਿਆਂ ਨੂੰ… To the Truly Happy Ones… ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ ! ਆਹ ਜ਼ਰੂਰਤਾਂ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ, ਤਾਂ ਵੀ ਆਖਦੇ ਰਹਿੰਦੇ ਕਿ ਲੇਖ ਹੀ ਖ਼ਰਾਬ ਨੇ ! You have not yet met the truly happy ones; Those you have met, are only the successful.l once ! leave the needs aside even the dreams are fulfilled ; Yet they always mourn about their fate ! ਜਿਨ੍ਹਾਂ ਖ਼ੑ੍ਵਾਬਾਂ ਤੇ ਹਕ਼ੀਕ਼ਤਾਂ ‘ਚ ਵਾਕ਼ਿਫ਼ੀ ਵਧਾਈ ! ਜਿਨ੍ਹਾਂ ਖ਼ੑ੍ਵਾਹਿਸ਼ਾਂ ਤੇ ਲੋੜਾਂ ਵਿੱਚ ਸੁਲ੍ਹਾ ਕਰਵਾਈ ! ਜਿਹਨੂੰ ਆਪਣੇ ਹੀ ਅੰਦਰੋਂ ਖ਼ੁਮਾਰੀ ਲੱਭ ਆਈ ਓਹਤੋਂ ਨਸ਼ੇ ਦਾ ਹੁਨਰ ਸਿੱਖਿਆ ਸ਼ਰਾਬ ਨੇ ! Those who reconciled dreams with reality, Who made peace between desires & necessities! Who discovered ecstasy within themselves— From them, even wine learned the art of being the intoxication ! ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ ! ਨਿੱਕੇ-ਮੋਟੇ ਦੁੱਖਾਂ ਨੂੰ ਵੀ ਆ’ਜੂ ਟਾਲਣਾ ਉਦੋਂ ਹੀ ! ਜਦੋਂ ਆਪ ਜ਼ੋਰ ਲਾ ਕੇ ਕੀਤਾ ਚਾਨਣਾ ਉਦੋਂ ਹੀ ; ਪਤਾ ਲੱਗੂ ਸਾਡੇ ਲਈ ਜੋ ਕੀਤਾ ਆਫ਼ਤਾਬ ਨੇ ! When one learns to enjoy every moment, only then ; They learn to avoid the small sorrows ! When one creates light through one’s own effort, only then does one understand what the Sun truly does for us !! ਹਾਲੇ ਜ਼ਿੰਦਗੀ ਨੇ ਕਾਫ਼ੀ ਸਾਰੇ ਸਬਕ ਸਿਖਾਉਣੇ ! ਹਾਲੇ ਚਾਬੀਆਂ ਗੁਆਉਣੀਆਂ ਤੇ ਤਾ’ਲੇ ਚਮਕਾਉਣੇ ! ਫੇਰ ਪਿਛਲੀਆਂ ਬਾਰੀਆਂ ‘ਚੋਂ ਦਾਖ਼ਲੇ ਕਰਾਉਣੇ ; ਏਹੋ ਸਾਰੇ ਹੀ ਤਮਾਸ਼ੇ ਬੜੇ ਲਾ-ਜਵਾਬ ਨੇ ! Life still has many lessons left to teach; Keys are yet to be lost & locks yet to be more teasing for that ! Entries must again be made through the back doors ! All these spectacles are remarkably wondrous ! ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲ਼ਾ ! ਹੋਇਆ ਦੇਰ ਨਾ’ ਤਾਂ ਥੋੜ੍ਹਾ ਪਰੇਸ਼ਾਨ ਹੋਣ ਵਾਲ਼ਾ ! ਤਕ਼ਦੀਰਾਂ ਨਾਲ਼ ਜੰਗ ਘਮਾਸਾਨ ਹੋਣ ਵਾਲ਼ਾ ; ਐਸੇ ਆਲਮ ਵੀ ਅੱਗੇ ਬੜੇ ਬੇ-ਹਿਸਾਬ ਨੇ ! Whatever is to come will come as a surprise ! If it comes late, it will bring a little anxiety ! There will be fierce battles with destiny ! Such phases too are countless in coming life ! ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨੀ ਹੁੰਦੇ ! ਜਦੋਂ ਪਤਾ ਲੱਗ ਜਾਂਦਾ ਓਦੋਂ ਪਾਪ ਵੀ ਨੀ ਹੁੰਦੇ ! ਜਿਹੜੇ ਕੰਮ ਰੱਬ ਕੋਲ਼ੋਂ ਕਹਿੰਦੇ ਆਪ ਵੀ ਨੀ ਹੁੰਦੇ ; ਓਹੀ ਕਰਨੇ ਹੁੰਦੇ ਨੇ ਬਾਂਸੁਰੀ-ਰਬਾਬ ਨੇ ! Such matters are never fully published, it seems ! When it is realised then no one commit sins consciously ! The tasks which are even hard for the God Himself ; Those are the very tasks performed by the Divine Flute & the Rabab !! ਕਿਤੇ ਬੇੜੀਆਂ ਪੁਚਾਵੋ ਕਿਤੇ ਪੁਲ਼ ਬਣਵਾਈਏ ! ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਘ ਵਰਤਾਈਏ ! ਸਰਤਾਜ ਸਿਆਂ ਗੀਤ ਸਾਂਝ ਪਾਉਣ ਵਾਲ਼ਾ ਗਾਈਏ ! ਓ ਤਸੱਲੀ ਦੇਣ ਵਾਲ਼ੇ ਏਹੀ ਤਾਂ ਸਵਾਬ ਨੇ ! We must send the boats to cross the river ! Somewhere we must build bridges ! Somewhere we sow shade, somewhere we must send the warmth in the harsh cold ! O Sartaaj, sing songs that create communion ; This, indeed, is true virtue to offer consolation !! Follow Us On Youtube: https://www.youtube.com/@Satinder-Sartaaj Instagram: https://www.instagram.com/SatinderSartaaj Facebook: https://www.facebook.com/SatinderSartaaj Enjoy & Stay Connected With us !